ਤੜਪ ਤੋਂ ਕਿਰਪਾ ਤੱਕ: ਕਿਵੇਂ ਅਰਦਾਸ ਨੇ ਰਾਹ ਦਿਖਾਇਆ | 
ਪੰਥ ਅਕਾਲੀ ਸਟੋਰ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ |
ਲਗਭਗ 11 ਸਾਲ ਪਹਿਲਾਂ ਦੀ ਗੱਲ ਹੈ… ਦਾਸ ਨੂੰ ਅੱਜ ਵੀ ਸਾਫ਼ ਯਾਦ ਹੈ ਜਿਵੇਂ ਇਹ ਸਭ ਕੁਝ ਕੱਲ੍ਹ ਹੀ ਹੋਇਆ ਹੋਵੇ। ਉਹ ਸਮਾਂ ਸੀ ਜਦ ਦਾਸ ਦਸਮ ਬਾਣੀਆਂ ਬਾਰੇ ਗਹਿਰੀ ਖੋਜ ਕਰ ਰਿਹਾ ਸੀ। ਤੇ ਸਚ ਦੱਸਾਂ ਤਾਂ… ਦਿਲੋਂ ਖਾਲੀ ਮਹਿਸੂਸ ਕਰ ਰਿਹਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਰੂਹ ਦਾ ਕੋਈ ਹਿੱਸਾ ਗੁੰਮ ਹੋ ਗਿਆ ਹੋਵੇ। ਸਿਰਫ਼ ਗੁੰਮ ਨਹੀਂ...ਦੁੱਖੀ। ਅੰਦਰੋਂ ਇੱਕ ਅਣਜਾਣ ਖਿੱਚ ਸੀ ਜੋ ਦਾਸ ਹਮੇਸ਼ਾ ਹੋਰ ਗਹਿਰਾਈ ’ਚ ਖੋਜ ਕਰਨ ਲਈ ਮਜਬੂਰ ਸੀ।
ਦਾਸ ਨੇ ਆਨਲਾਈਨ ਖੋਜ ਕਰਨ ਦੀ ਕੋਸ਼ਿਸ਼ ਕੀਤੀ, ਖਾਸ ਕਰਕੇ ਪੋਥੀਆਂ ਬਾਰੇ… ਪਰ ਇਹ ਸੌਖਾ ਨਹੀਂ ਸੀ। ਜਿਸ ਗੁਟਕਾ ਸਾਹਿਬ ਕੋਲ ਦਾਸ ਦੇ ਕੋਲ ਸੀ, ਉਹ ਵਿੱਚ ਪੂਰੀ ਦਸਮ ਬਾਣੀ ਛਪੀ ਹੋਈ ਨਹੀਂ ਸੀ, ਘੱਟੋ ਘੱਟ ਉਹ ਨਹੀਂ ਜੋ ਦਾਸ ਅਭਿਆਸ ਚਾਹੁੰਦਾ ਸੀ। ਇਕ ਸ਼ਾਮ, ਦਿਲ ਭਾਰਾ ਹੋਇਆ ਪਿਆ ਸੀ, ਮਨ ਵਿਚ ਸਵਾਲਾਂ ਦੇ ਢੇਰ… ਸੋਚ ਰਿਹਾ ਸੀ, ਮੈਂ ਕਿਹਨੂੰ ਪੁੱਛਾਂ?
ਉਹੀ ਵੇਲੇ ਦਾਸ ਨੇ ਅਕਾਲ ਪੁਰਖ ਵੱਲ ਰੁੱਜਿਆ। ਅਰਦਾਸ ਕੀਤੀ, ਪੂਰੇ ਭਾਵ ਨਾਲ। ਸੱਚੀ ਦਿਲੋਂ ਮੰਗਿਆ ਦਾਸ ਨੂੰ ਰਾਹ ਦਿਖਾ ਦੇ।
ਤੇ ਫਿਰ… ਸਿਰਫ਼ ਕੁਝ ਦਿਨਾਂ ਬਾਅਦ, ਦਾਸ ਯੂਟਿਊਬ ’ਤੇ ਸੀ। ਉਹੀ ਚੈਨਲ ਜਿਸ ਰਾਹੀਂ ਦਾਸ ਚੰਡੀ ਦੀ ਵਾਰ ਸੁਣਦਾ ਸੀ - ਭਾਈ ਅਮਰਜੀਤ ਸਿੰਘ ਜੀ ਦੀ ਚੈਨਲ। ਅਚਾਨਕ ਹੀ ਭਾਈ ਸਾਹਿਬ ਨੇ ਨਵੀਂ ਵੀਡੀਓ ਅੱਪਲੋਡ ਕੀਤੀ। ਓਹ ਪੋਥੀ ਸਾਹਿਬ ਬਾਰੇ ਸੀ, ਜਿਸ ਵਿੱਚ ਦਸਮ ਬਾਣੀਆਂ ਛਪੀ ਹੋਈਆਂ ਸਨ।
ਉਸ ਵੇਲੇ ਦਿਲ ਕੰਪ ਗਿਆ। ਅੱਖਾਂ ਵਿਚ ਆਂਸੂ ਆ ਗਏ। ਲੱਗਾ… ਅਕਾਲ ਪੁਰਖ ਨੇ ਸੁਣ ਲਿਆ। ਦਾਸ ਨੇ ਤੁਰੰਤ PDF ਡਾਊਨਲੋਡ ਕਰ ਲਈ ਅਤੇ ਉਹ ਬਾਣੀਆਂ ਦੇ ਦਰਸ਼ਨ ਕੀਤੇ ਜੋ ਦਾਸ ਸਾਲਾਂ ਤੋਂ ਲੱਭ ਰਿਹਾ ਸੀ। ਤੇ ਓਸੇ PDF ’ਚ ਇੱਕ ਫੋਨ ਨੰਬਰ ਤੇ ਈਮੇਲ ਦਿੱਤੀ ਹੋਈ ਸੀ - ਪੰਥ ਅਕਾਲੀ ਸਟੋਰ ਦੀ।​​​​​​​
ਦਾਸ ਨੇ ਉਹਨਾਂ ਨਾਲ ਸੰਪਰਕ ਕੀਤਾ।
ਉਸ ਦਿਨ ਤੋਂ ਲੈ ਕੇ ਅੱਜ ਤੱਕ… ਦਾਸ ਨੂੰ ਪੰਥ ਅਕਾਲੀ ਸਟੋਰ ਨਾਲ ਕਾਫੀ ਸਾਲ ਹੋ ਗਏ ਨੇ। ਉਥੋਂ ਦਾਸ ਨੇ ਗੁਟਕਾ ਸਾਹਿਬ, ਪੋਥੀਆਂ ਸਾਹਿਬ ਅਤੇ ਪੂਰੀਆਂ ਸੇਂਚੀਆਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਅਤੇ ਸ੍ਰੀ ਸਰਬਲੋਹ ਗ੍ਰੰਥ ਦੀਆਂ ਬਾਣੀਆਂ ਸ਼ਾਮਿਲ ਹਨ।
ਹੁਣ… ਬਹੁਤ ਸਾਰੇ ਪਿਆਰੇ ਪੂਛਦੇ ਨੇ ਕਿ “ਕੀ ਤੁਸੀਂ ਪੰਥ ਅਕਾਲੀ ਸਟੋਰ ਨਾਲ ਜੁੜੇ ਹੋ?” ਉੱਤਰ ਹੈ: ਨਹੀਂ, ਦਾਸ ਕਿਸੇ ਤਰੀਕੇ ਨਾਲ ਜੁੜਿਆ ਨਹੀਂ। ਪਰ ਦਾਸ ਉਹਨਾਂ ਦੀਆਂ ਪੋਸਟਾਂ ਸਾਂਝੀਆਂ ਕਰਦਾ ਹੈ। ਕਿਉਂ? ਕਿਉਂਕਿ ਦਿਲੋਂ ਸ਼ੁਕਰਗੁਜ਼ਾਰ ਹਾਂ। ਜੋ ਉਹ ਸੇਵਾ ਕਰ ਰਹੇ ਹਨ, ਉਹ ਅਸਲ ਸੇਵਾ ਹੈ। ਜੇ ਉਹਨਾਂ ਨੇ ਉਹ ਬਾਣੀਆਂ ਨਾ ਛਾਪੀਆਂ ਹੁੰਦੀਆਂ… ਤਾਂ ਦਾਸ ਕਿਥੇ ਜਾਂਦਾ? ਕਿੱਥੇ ਲੱਭਦਾ?
ਦਾਸ ਨੂੰ ਇਤਨਾ ਪਤਾ ਹੈ ਕੇ ਅਕਾਲ ਪੁਰਖ ਦੀ ਕਿਰਪਾ ਨਾਲ, ਦਾਸ ਨੂੰ ਉਹ ਮਿਲ ਗਿਆ ਜੋ ਦਿਲ ਲੱਭ ਰਿਹਾ ਸੀ। ਤੇ ਹੁਣ… ਤੁਹਾਨੂੰ ਉਹ ਮੁਸ਼ਕਲ ਨਹੀਂ ਆਉਣੀ ਜਿਵੇਂ ਦਾਸ ਨੂੰ ਆਈ। ਇਹ ਸਭ ਅਕਾਲ ਪੁਰਖ ਦੀ ਕਿਰਪਾ ਕਰਕੇ ਹੈ। ਅਰਦਾਸ ਦੀ ਬਹੁਤ ਵੱਡੀ ਸ਼ਕਤੀ ਹੁੰਦੀ ਹੈ। ਜਦੋਂ ਤੁਸੀਂ ਇਸਨੂੰ ਅੰਦਰੋਂ ਗਹਿਰਾਈ ਨਾਲ ਉਚਾਰਦੇ ਹੋ, ਤਾਂ ਵਾਹਿਗੁਰੂ ਸੁਣਦੇ ਹਨ ਅਤੇ ਤੁਹਾਡੀ ਅਰਦਾਸ ਕਬੂਲ ਹੋ ਜਾਂਦੀ ਹੈ।
ਜੇ ਤੁਸੀਂ ਵੀ ਦਸਮ ਬਾਣੀਆਂ ਵਾਲੇ ਗੁਟਕੇ ਸਾਹਿਬ ਜਾਂ ਪੋਥੀਆਂ ਲੱਭ ਰਹੇ ਹੋ ਤਾਂ ਪੰਥ ਅਕਾਲੀ ਸਟੋਰ ਨਾਲ ਸੰਪਰਕ ਕਰੋ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ |
Visit Panth Akali Store on Instagram @panth.akali.store 
Vaheguru Ji Ka Khalsa Vaheguru Ji Ki Fateh
About 11 years ago… I remember this vividly like it was just yesterday. Das was doing some deep research into the Dasam Baanis, and honestly… I felt lost. It was like a while part of me was missing. Not just missing…aching. My soul kept pushing me to look deeper, to search, to understand something I couldn’t quite put into words.
I tried looking online for information on the Pothi Sahibs… but it wasn’t easy. The Gutka Sahibs I had back then didn’t include the full Dasam Baanis...at least, not the ones I was yearning to practice. And I was just sitting there one evening, head full of questions, thinking… Who can I even ask?
In that moment of helplessness, Das turned to Akaal Purakh and did Ardaas with full heart. I asked for guidance, for a way forward.
And not long after… maybe just a few days later, Das was watching a YouTube video on the same channel I had been using to listen to Chandi Di Vaar…it was Bhai Amarjit Singh Ji’s channel. Out of nowhere, Bhai Sahib uploaded a new video. It was about a Pothi Sahib that had the Dasam Baanis printed inside.
My heart honestly sank. I got emotional. It was like… Akaal Purakh heard me.…it reached Vaheguru. I downloaded the PDF right away and had darshan of most of the Dasam Baanis I had been looking for. And there…right there in the PDF was a contact number and an email address for Panth Akali Store.​​​​​​​​​​​​​​
So Das decided to reach out.
Since then… I’ve known Panth Akali Store for years. I’ve received blessed Gutka Sahibs, beautiful Pothi Sahibs, and complete Senchian from them…covering the sacred Baanis of Sri Guru Granth Sahib Ji, Sri Dasam Granth, and Sri Sarbloh Granth.
Now many of you have asked me if I’m affiliated with Panth Akali Store. The answer is: no, I’m not affiliated. But I do share their posts. Why? Because I’m very grateful. Deeply. What they’re doing is real seva. Their printing of these Baanis… it helped me in a time I didn’t know where else to turn. Where else could I have gone back then to find the printed Dasam Baanis?
I just know this much…my own journey wasn’t easy. But with Akaal Purakh’s kirpa, I found what I was searching for. And now… you don’t have to struggle the same way like Das did. And for that, we say Dhanvaad to Vaheguru. Never underestimate the power of heartfelt Ardaas. Honestly…it changes everything.
If you’re looking for Dasam Baanis beautifully printed on Gutka Sahibs and Pothi Sahibs and honestly, so much more reach out to Panth Akali Store. Das has personally found them to be a real blessing. One Sikhi truly recommends them.
Vaheguru Ji Ka Khalsa Vaheguru Ji Ka Khalsa
Back to Top